SHRI VISHWAKARMA POOJA DIVAS 17-09-20



ਫਗਵਾੜਾ 17 ਸਤੰਬਰ (                 ) ਕੋਰੋਨਾ ਮਹਾਮਾਰੀ ਨੂੰ ਮੱਦੇਨਜਰ ਰਖਦੇ ਹੋਏ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਸ਼੍ਰੀ ਵਿਸ਼ਵਕਰਮਾ ਪੂਜਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਵੇਰੇ 10 ਵਜੇ ਹਵਨ ਯੱਗ ਕੀਤਾ ਗਿਆ।ਇਸ ਸਮਾਗਮ ਦੌਰਾਨ ਸਰਕਾਰ ਦੀਆਂ ਕੋਰੋਨਾ ਸਬੰਧੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਗਈ। ਸ਼ਰਧਾਲੂਆਂ ਵਿੱਚ 6 ਫੁੱਟ ਦੀ ਦੂਰੀ ਰੱਖੀ ਗਈ ਅਤੇ ਸੈਨੀਟਾਈਜਰ ਦੀ ਵਰਤੋ ਕੀਤੀ ਗਈ। ਸ਼ਰਧਾਲੂਆਂ ਨੇ ਬਾਬਾ ਜੀ ਅੱਗੇ ਨਕਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਮਹਿਮਾ ਵਿੱਚ  ਭਜਨ ਗਾਏ ਗਏ। ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਸ਼੍ਰੀ ਬਲਵੰਤ ਰਾਏ ਧੀਮਾਨ ਜੀ ਨੇ ਦੱਸਿਆ ਕਿ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵਿਖੇ ਲੋਕ ਭਲਾਈ ਦੇ ਕਈ ਅਦਾਰੇ ਚੱਲ ਰਹੇ ਹਨ। ਇਸ ਹਸਪਤਾਲ ਵਿੱਚ ਕੰਨ,ਨੱਕ ਅਤੇ ਗਲੇ ਦੀਆਂ ਬਿਮਾਰੀਆਂ ਦਾ ਵਿਭਾਗ ਵੀ ਖੁੱਲ ਗਿਆ ਹੈ। ਉਨਾਂ ਨੇ ਲੋਕਾਂ ਅੱਗੇ ਬੇਨਤੀ ਕੀਤੀ ਕਿ ਕੋਰੋਨਾ ਦੇ ਲੱਛਣ ਦਿਸਣ ਤੇ ਤੁਰੰਤ ਡਾਕਟਰ ਨੂੰ ਮਿਲਣ। ਮਾਸਕ ਅਤੇ ਸੈਨੀਟਾਈਜਰ ਦੀ ਵਰਤੋ ਕਰੋ।

ਸ.ਸੁਖਪਾਲ ਸਿੰਘ ਢਿੱਲੋ  ਡੱਲੇਵਾਲ ਵਲੋ ਅੱਖਾਂ ਦੇ ਫਰੀ ਕੈਂਪਾਂ ਲਈ ਮਾਇਆ ਦਾਨ ਕੀਤੀ ਗਈ।ਜਿਸ ਨਾਲ 100 ਦੇ ਕਰੀਬ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਫਰੀ ਅਪਰੇਸ਼ਨ ਕੀਤੇ ਗਏ।ਅੱਖਾਂ ਦੇ ਫਰੀ ਅਰੇਸ਼ਨਾਂ ਦਾ ਸਾਰਾ ਕਾਰਜ ਡੱਲੇਵਾਲ ਦੇ ਪੰਚਾਇਤ ਮੈਂਬਰ ਸ. ਕੁਲਦੀਪ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ।ਸਭਾ ਉਨਾਂ ਦਾ ਬਹੁਤ ਧੰਨਵਾਦ ਕਰਦੀ ਹੈ। ਸਭਾ  ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੁੰ ਬੇਨਤੀ ਕਰਦੀ ਹੈ ਕਿ   ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦੇ ਫਰੀ ਕੈਂਪ ਲਗਾ ਸਕਦੇ ਹਨ।

ਇਸ ਮੌਕੇ ਤੇ ਬਖਸ਼ੀਸ਼ ਰਾਮ ਧੀਮਾਨ,ਜਸਪਾਲ ਸਿੰਘ ਲਾਲ, ਰਮੇਸ਼ ਧੀਮਾਨ, ਅਸ਼ੋਕ ਧੀਮਾਨ,ਨਰਿੰਦਰ ਸਿੰਘ ਭੱਚੂ,ਹਰਜੀਤ ਸਿੰਘ ਭੰਮਰਾ,ਸੁਭਾਸ਼ ਧੀਮਾਨ,ਨਰਿੰਦਰ ਸਿੰਘ ਟੱਟਰ, ਇੰਦਰਜੀਤ ਸਿੰਘ ਮਠਾਰੂ,ਸੁਰਿੰਦਰ ਸਿੰਘ ਕਲਸੀ,ਨੱਛਤਰ ਸਿੰਘ ਲਾਲ, ਧੀਰਜ ਧੀਮਾਨ,ਪ੍ਰਸ਼ਾਤ ਧੀਮਾਨ,ਬਲਵਿੰਦਰ ਸਿੰਘ ਰਤਨ  ਅਤੇ ਹੋਰ ਕਈ ਮੈਂਬਰ ਹਾਜਰ ਸਨ।

 

About

Vishvakarman was originally used as an epithet for any supreme god[6] and as an attribute of Indra and the Sun. The name Vishvakarman occurs five times in the tenth book of the Rigveda. The two hymns of the Rigveda identify Vishvakarman as all-seeing, and having eyes, faces, arms and feet on every side and also has wings. Brahma, the later god of creation, who is four-faced and four-armed resembles him in these aspects. He is represented as being the source of all prosperity, as swift as thought and titled a seer, priest, lord of speech.

Contact Us

  • Address: Banga Rd, Gonspur, Phagwara, Punjab 144401

  • Phone: Contact No. : 0182 427 1616

  • Email: info@vishwakarma.in


Follow Us